ਸ਼ਾਮ ਦੇ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਦਿੱਤੀ ਹਿਮਾਇਤ
ਸ੍ਰੀ ਮੁਕਤਸਰ ਸਾਹਿਬ ,14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਸ਼ਾਮ ਪ੍ਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਅਰਜ਼ੀ ਨਵੀਸਾਂ ਦੇ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਸਮਰਥਨ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਐਨ.ਓ.ਸੀ. ਦੀ ਬੇਲੋੜੀ ਸ਼ਰਤ ਖ਼ਤਮ ਕਰੇ ਅਤੇ ਦੋ ਸਾਲਾਂ ਵਿਚ ਤਿੰਨ ਵਾਰ ਵਧਾਏ ਗਏ ਕੁਲੈਕਟਰ ਰੇਟ ਵਾਪਸ ਲਏ ਜਾਣ।