ਰਾਜੌਰੀ 'ਚ ਭਾਰਤੀ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ, 6 ਜਵਾਨ ਜ਼ਖਮੀ
ਰਾਜੌਰੀ (ਜੰਮੂ-ਕਸ਼ਮੀਰ), 17 ਸਤੰਬਰ-ਰਾਜੌਰੀ ਦੇ ਮੰਜਾਕੋਟ ਇਲਾਕੇ 'ਚ ਫੌਜ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪੀ.ਐਚ.ਸੀ. ਮੰਜਾਕੋਟ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜੌਰੀ ਦੇ ਇਕ ਆਰਮਡ ਫੋਰਸਿਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।