ਸਰਚ ਆਪਰੇਸ਼ਨ ਲਈ ਨਿਕਲੇ ਸੀ.ਆਰ.ਪੀ.ਐਫ. ਜਵਾਨਾਂ ਦੀ ਗੱਡੀ ਪਲਟੀ,ਇਕ ਦੀ ਮੌਤ ਤੇ ਚਾਰ ਜ਼ਖ਼ਮੀ
ਭੋਪਾਲ ,13 ਅਕਤੂਬਰ - ਮੱਧ ਪ੍ਰਦੇਸ਼ ਦੇ ਬਾਲਾਘਾਟ ਤੋਂ ਸੀ.ਆਰ.ਪੀ.ਐਫ. ਜਵਾਨ ਦੀ ਮੌਤ ਦੀ ਖ਼ਬਰ ਆਈ ਹੈ। ਮੱਧ ਪ੍ਰਦੇਸ਼ ਦੇ ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਇਕ ਗਸ਼ਤੀ ਵਾਹਨ ਇਕ ਦਰੱਖਤ ਨਾਲ ਟਕਰਾ ਗਿਆ, ਜਿਸ ਵਿਚ ਇਕ ਸਿਪਾਹੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਗੁਆਂਢੀ ਛੱਤੀਸਗੜ੍ਹ ਦੇ ਧਮਤਰੀ ਦੇ ਮੂਲ ਨਿਵਾਸੀ ਤਾਰਕੇਸ਼ਵਰ ਦੀ ਮੌਕੇ 'ਤੇ ਮੌਤ ਹੋ ਗਈ ।