ਬਾਬਾ ਸਿੱਦੀਕੀ ਹੱਤਿਆ ਕੇਸ: ਸ਼ੁਭਮ ਲੋਨਕਰ ਦਾ ਭਰਾ ਪ੍ਰਵੀਨ ਲੋਨਕਰ ਪੁਣੇ ਤੋਂ ਗ੍ਰਿਫ਼ਤਾਰ
ਮੁੰਬਈ, 13 ਅਕਤੂਬਰ - ਮੁੰਬਈ ਪੁਲਿਸ ਅਨੁਸਾਰ ਸ਼ੁਭਮ ਲੋਨਕਰ ਦੇ 28 ਸਾਲਾ ਭਰਾ ਪ੍ਰਵੀਨ ਲੋਨਕਰ ਨੂੰ ਬਾਬਾ ਸਿੱਦੀਕੀ ਕਤਲ ਕੇਸ ਵਿਚ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਉਨ੍ਹਾਂ ਸਾਜ਼ਿਸ਼ਕਾਰਾਂ ਵਿਚੋਂ ਇਕ ਹੈ, ਜਿਸ ਨੇ ਸ਼ੁਭਮ ਲੋਨਕਰ ਦੇ ਨਾਲ, ਧਰਮਰਾਜ ਕਸ਼ਯਪ ਅਤੇ ਸ਼ਿਵਕੁਮਾਰ ਗੌਤਮ ਨੂੰ ਸਾਜ਼ਿਸ਼ ਵਿਚ ਸ਼ਾਮਲ ਕੀਤਾ ਸੀ। ਅਗਲੇਰੀ ਜਾਂਚ ਜਾਰੀ ਹੈ।