JALANDHAR WEATHER

ਦੋਆਬਾ ਕਿਸਾਨ ਯੂਨੀਅਨ ਵਲੋਂ ਮਜਾਰੀ ਟੋਲ ਪਲਾਜ਼ੇ 'ਤੇ ਦਿੱਤਾ ਧਰਨਾ

ਸੜੋਆ/ਮਜਾਰੀ ਸਾਹਿਬਾ (ਨਵਾਂਸ਼ਹਿਰ), 13 ਅਕਤੂਬਰ (ਹਰਮੇਲ ਸਹੂੰਗੜਾ/ਨਿਰਮਲਜੀਤ ਚਾਹਲ)-ਦੋਆਬਾ ਕਿਸਾਨ ਜੂਨੀਅਨ ਤੇ ਸ਼ੇਰ-ਏ-ਪੰਜਾਬ ਕਿਸਾਨ ਜੂਨੀਅਨ ਵਲੋਂ ਅੱਜ ਦੇ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਚੰਡੀਗੜ੍ਹ ਮੁੱਖ ਮਾਰਗ ਉਤੇ ਬੰਦ ਪਏ ਟੋਲ ਪਲਾਜ਼ੇ ਮਜਾਰੀ ਨਵਾਂਸ਼ਹਿਰ ਵਿਖੇ ਸਾਂਝੇ ਤੌਰ ਉਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਤੇ ਜਸਵੰਤ ਭੱਠਲ ਤੇ ਹੋਰ ਆਗੂਆਂ ਦੀ ਅਗਵਾਈ ਵਿਚ ਸਮੂਹ ਦਾਣਾ ਮੰਡੀ ਐਸੋਸੀਏਸ਼ਨ ਤੇ ਸ਼ੈਲਰ ਮਾਲਕਾਂ ਤੇ ਲੇਬਰ ਨੇ ਮੰਗਾਂ ਖ਼ਾਤਰ ਧਰਨਾ ਲਗਾਇਆ। ਉਨ੍ਹਾਂ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਲਗਾਤਾਰ ਕੀਤੀ ਜਾਵੇ ਤੇ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਹੋਇਆ। ਹਾਲੇ ਤਕ ਸਰਕਾਰ ਵਲੋਂ ਸ਼ੈਲਰ ਮਾਲਕਾਂ ਵਿਚਕਾਰ ਕੋਈ ਵੀ ਐਗਰੀਮੈਂਟ ਨਹੀਂ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ