JALANDHAR WEATHER

ਸੰਗਰੂਰ ਦੀ ਅਨਾਜ ਮੰਡੀ ਚ ਬਾਸਮਤੀ ਦੇ ਭਾਅ ਚ ਆਇਆ ਉਛਾਲ

 ਸੰਗਰੂਰ, 13 ਅਕਤੂਬਰ (ਧੀਰਜ ਪਸ਼ੋਰੀਆ) - ਸੰਗਰੂਰ ਦੀ ਅਨਾਜ ਮੰਡੀ ਚ ਇਕਦਮ ਬਾਸਮਤੀ ਦੇ ਭਾਅ ਵਿਚ ਉਛਾਲ ਆਇਆ ਹੈ। ਤਿੰਨ ਚਾਰ ਦਿਨ ਪਹਿਲਾਂ ਇਸ ਮੰਡੀ ਚ ਬਾਸਮਤੀ 2800-2900 ਰੁਪਏ ਪ੍ਰਤੀ ਕੁਇੰਟਲ ਲੱਗ ਰਹੀ ਸੀ, ਪਰ ਹੁਣ ਬਾਸਮਤੀ 3300 ਰੁਪਏ ਪ੍ਰਤੀ ਕੁਇੰਟਲ ਤੱਕ ਖਰੀਦੀ ਜਾ ਰਹੀ ਹੈ । ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਮੰਡੀ ਵਿਚ ਹੁਣ ਤੱਕ ਤਿੰਨ ਲੱਖ ਦੇ ਕਰੀਬ ਬਾਸਮਤੀ ਦਾ ਥੈਲਾ ਪਹੁੰਚ ਗਿਆ ਹੈ ,ਪੂਰੇ ਸੀਜ਼ਨ 15 ਲੱਖ ਥੈਲਾ ਪਹੁੰਚਣ ਦੀ ਸੰਭਾਵਨਾ ਹੈ । ਮੰਡੀ ਵਿਚ ਚੰਗਾ ਭਾਅ ਮਿਲਣ ਕਾਰਣ ਇਥੇ ਦੂਰ ਦੂਰ ਤੋਂ ਕਿਸਾਨ ਬਾਸਮਤੀ ਲੈ ਕੇ ਆਉਂਦੇ ਹਨ। ਇਥੇ ਸੈਲਾ ਪਲਾਂਟਾਂ ਦੀ ਗਿਣਤੀ ਵੀ ਕਾਫੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ