JALANDHAR WEATHER

ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਾਪਰਟੀ ਡੀਲਰਾਂ ਦੇ ਧਰਨੇ ਵਿਚ ਪਹੁੰਚੇ ਰਾਣਾ ਗੁਰਮੀਤ ਸਿੰਘ ਸੋਢੀ

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ, (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਅਰਜੀ ਨਵੀਸਾ ਦੇ ਕਲੈਕਟਰ ਰੇਟ ਨੂੰ ਵਧਾਉਣ ਦੇ ਰੋਸ ਵਜੋਂ ਚੱਲ ਰਹੇ ਰੋਸ ਧਰਨੇ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਉਹ ਪੰਜਾਬ ਦੇ ਗਵਰਨਰ ਅਤੇ ਚੀਫ਼ ਸਕੱਤਰ ਕੋਲ ਉਠਾਉਣਗੇ ਅਤੇ ਇਸ ਦੇ ਹੱਲ ਦੀ ਮੰਗ ਕਰਨਗੇ। ਇਸ ਮੌਕੇ ਪ੍ਰਧਾਨ ਅਸ਼ੋਕ ਚੁੱਘ, ਮੀਤ ਪ੍ਰਧਾਨ ਕਰਮਜੀਤ ਕਰਮਾ, ਨਰਿੰਦਰ ਬਾਂਸਲ ਤੋਂ ਇਲਾਵਾ ਭਾਜਪਾ ਨਾਲ ਸੰਬੰਧਿਤ ਆਗੂ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ