JALANDHAR WEATHER

ਬੰਗਲਾਦੇਸ਼ ਨੂੰ ਭਾਰਤ ਪ੍ਰਤੀ ਕੀਤਾ ਜਾ ਰਿਹੈ ਗੁੰਮਰਾਹ- ਮੋਹਨ ਭਾਗਵਤ

ਨਾਗਪੁਰ, 12 ਅਕਤੂਬਰ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮਹਾਰਾਸ਼ਟਰ ਦੇ ਨਾਗਪੁਰ ’ਚ ਅੱਜ ਵਿਜੇਦਸ਼ਮੀ ਦੇ ਮੌਕੇ ’ਤੇ ਸ਼ਸਤਰ ਪੂਜਾ ਕੀਤੀ। ਇਸ ਤੋਂ ਪਹਿਲਾਂ ਵਲੰਟੀਅਰਾਂ ਨੇ ਮਾਰਚ ਕੱਢਿਆ। ਇਸ ਮੌਕੇ ਆਪਣੇ ਭਾਸ਼ਣ ਵਿਚ ਭਾਗਵਤ ਨੇ ਕਿਹਾ ਕਿ ਸਾਡੇ ਸੰਕਲਪ ਨੂੰ ਪਰਖਣ ਦੀਆਂ ਸਾਜ਼ਿਸ਼ਾਂ ਅਤੇ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਜ਼ੋਰ ਫੜ ਰਹੀਆਂ ਹਨ। ਬੰਗਲਾਦੇਸ਼ ਵਿਚ ਇਹ ਬਿਰਤਾਂਤ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਉਸ ਲਈ ਖ਼ਤਰਾ ਹੈ ਪਰ ਸਭ ਜਾਣਦੇ ਹਨ ਕਿ ਕੌਣ ਇਸ ਨੂੰ ਗੁੰਮਰਾਹ ਕਰ ਰਿਹਾ ਹੈ। ਉਹ ਚਾਹੁੰਦੇ ਹਨ ਕਿ ਭਾਰਤ ਵਿਚ ਵੀ ਅਜਿਹੀ ਸਥਿਤੀ ਪੈਦਾ ਹੋਵੇ। ਵਿਜੇਦਸ਼ਮੀ ਤਿਉਹਾਰ ਦੌਰਾਨ ਭਾਗਵਤ ਨੇ ਕੋਲਕਾਤਾ ਦੇ ਡਾਕਟਰ ਨਾਲ ਜਬਰ ਜਨਾਹ-ਕਤਲ, ਇਜ਼ਰਾਈਲ-ਹਮਾਸ ਯੁੱਧ, ਜਲੂਸਾਂ ’ਤੇ ਪਥਰਾਅ ਅਤੇ ਦੁਨੀਆ ’ਚ ਭਾਰਤ ਦੀ ਵਧਦੀ ਸਾਖ ਬਾਰੇ ਵੀ ਚਰਚਾ ਕੀਤੀ। ਦੱਸ ਦੇਈਏ ਕਿ ਵਿਜੇਦਸ਼ਮੀ ਦਾ ਤਿਉਹਾਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਥਾਪਨਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਡਾ. ਬਲਰਾਮ ਕ੍ਰਿਸ਼ਨ ਹੇਡਗੇਵਾਰ ਨੇ 1925 ਵਿਚ ਵਿਜੇਦਸ਼ੀ ਯਾਨੀ ਦੁਸ਼ਹਿਰੇ ਦੇ ਦਿਨ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ