JALANDHAR WEATHER

ਫ਼ਰਾਂਸ ਤੇ ਭਾਰਤ ਵਿਚਾਲੇ ਦੋ ਆਈ.ਆਈ.ਟੀਜ਼. ਨਾਲ ਵਿਸ਼ੇਸ਼ ਸਮਝੌਤਿਆਂ ’ਤੇ ਹਸਤਾਖ਼ਰ

ਨਵੀਂ ਦਿੱਲੀ, 12 ਅਕਤੂਬਰ- ਫ਼ਰਾਂਸ ਦੀ ਇਕ ਪ੍ਰਮੁੱਖ ਅਕਾਦਮਿਕ ਸੰਸਥਾ ਨੇ ਭਾਰਤ ਅਤੇ ਫ਼ਰਾਂਸ ਵਿਚਕਾਰ ਗਿਆਨ ਦੇ ਡੂੰਘੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਦੋ ਆਈ.ਆਈ.ਟੀਜ਼. ਨਾਲ ਵਿਸ਼ੇਸ਼ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਹਨ। ਫਰਾਂਸੀਸੀ ਦੂਤਾਵਾਸ ਨੇ ਬੀਤੇ ਦਿਨ ਕਿਹਾ ਕਿ ਈਕੋਲ ਪੌਲੀਟੈਕਨਿਕ ਦੀ ਪ੍ਰਧਾਨ ਅਤੇ ਡਾਇਰੈਕਟਰ ਜਨਰਲ, ਲੌਰਾ ਚੌਬਾਰਡ ਦੀ 7 ਤੋਂ 11 ਅਕਤੂਬਰ ਦੀ ਭਾਰਤ ਫੇਰੀ ਦੌਰਾਨ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ ਸਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਈਕੋਲ ਪੌਲੀਟੈਕਨਿਕ ਦੀ ਸਥਾਪਨਾ 1794 ਵਿਚ ਦੇਸ਼ ਨੂੰ ਉੱਚ ਪੱਧਰ ’ਤੇ ਸਿਖਲਾਈ ਪ੍ਰਾਪਤ ਇੰਜੀਨੀਅਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ