ਤੂਫਾਨ ਨਾਲ ਅਮਰੀਕਾ ਦੇ ਫਲੋਰੀਡਾ 'ਚ 9 ਦੀ ਮੌਤ
ਨਿਊਯਾਰਕ (ਅਮਰੀਕਾ), 11 ਅਕਤੂਬਰ-ਤੂਫਾਨ ਮਿਲਟਨ ਆਉਣ ਨਾਲ ਦੱਖਣ-ਪੂਰਬੀ ਅਮਰੀਕੀ ਰਾਜ ਫਲੋਰੀਡਾ ਵਿਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਐਕਸ ਉਤੇ ਲਿਖਿਆ ਕਿ 3 ਮਿਲੀਅਨ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹੋ ਗਏ ਹਨ।