ਕਾਂਗਰਸ ਦੇ ਜੇਤੂ ਕੌਂਸਲਰ ਨੂੰ ਮਿਲਿਆ ਜੇਤੂ ਸਰਟੀਫਿਕੇਟ
ਗੁਰੂ ਹਰ ਸਹਾਏ , ਫਿਰੋਜ਼ਪੁਰ 21 ਦਸੰਬਰ - (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਨਗਰ ਕੌਂਸਲ ਦੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੇ ਜੇਤੂ ਕੌਂਸਲਰ ਨੂੰ ਜਿੱਤ ਦਾ ਸਰਟੀਫਿਕੇਟ ਮਿਲ਼ਣ ਤੇ ਨਵ ਨਿਯੁਕਤ ਜੇਤੂ ਕੌਂਸਲਰ ਸੋਹਣ ਸਿੰਘ ਨੇ ਆਪਣੇ ਸਮੱਰਥਕਾਂ ਨਾਲ ਖ਼ੁਸ਼ੀ ਪ੍ਰਗਟ ਕੀਤੀ। ਅਤੇ ਉਹਨਾਂ ਚੌਣਾਂ ਦੌਰਾਨ ਸਮੂਹ ਸਮੱਰਥਕਾਂ ਅਤੇ ਵੋਟਰਾਂ ਦਾ ਸਾਥ ਦੇਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਕਾਰਜਾਂ ਲਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣਗੇ।