ਮੁੰਬਈ 'ਚ ਭਾਰੀ ਮੀਂਹ,ਕਈ ਥਾਵਾਂ'ਤੇ ਭਰਿਆ ਪਾਣੀ
ਮਹਾਰਾਸ਼ਟਰ, 10 ਅਕਤੂਬਰ - ਮੁੰਬਈ 'ਚ ਅਚਾਨਕ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਇਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਸ਼ਾਮ ਨੂੰ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਦਫ਼ਤਰਾਂ ਤੋਂ ਘਰ ਪਰਤ ਰਹੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।