5000 ਕਰੋੜ ਡਰੱਗ ਮਾਮਲਾ : ਸਿੰਡੀਕੇਟ ਨਾਲ ਜੁੜੇ ਕੇਸ ਦਾ ਸੱਤਵਾਂ ਦੋਸ਼ੀ ਗ੍ਰਿਫਤਾਰ
ਨਵੀਂ ਦਿੱਲੀ, 10 ਅਕਤੂਬਰ-5000 ਕਰੋੜ ਡਰੱਗ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਸਿੰਡੀਕੇਟ ਨਾਲ ਜੁੜੇ 7ਵੇਂ ਦੋਸ਼ੀ ਏਖਲਖ ਨੂੰ ਗ੍ਰਿਫਤਾਰ ਕੀਤਾ ਹੈ। ਉਹ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਇਸ ਪੂਰੇ ਸਿੰਡੀਕੇਟ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ। ਕਾਰਗੋ ਦੇ ਰੂਟ ਤੋਂ ਲੈ ਕੇ ਸੜਕ ਤੱਕ ਜਾਂਚ ਕੀਤੀ ਜਾ ਰਹੀ ਹੈ। ਡਰੱਗ ਸਿੰਡੀਕੇਟ ਵਿਚ ਏਖਲਖ ਦੀ ਭੂਮਿਕਾ ਆਵਾਜਾਈ ਦੇ ਸੰਬੰਧ ਵਿਚ ਹੈ। ਡਰੱਗ ਰੈਕੇਟ ਦੇ ਦੋਸ਼ੀ ਤੁਸ਼ਾਰ ਗੋਇਲ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਸ ਜਾਇਦਾਦ 'ਤੇ ਕਾਰਵਾਈ ਕੀਤੀ ਜਾ ਸਕੇ।