ਹਰਿਆਣਾ ਵਿਚ ਹੋਈ ਹਾਰ ਲਈ ਤੱਥ ਖੋਜ ਕਮੇਟੀ ਬਣਾਏਗੀ ਕਾਂਗਰਸ- ਸੂਤਰ
ਨਵੀਂ ਦਿੱਲੀ, 10 ਅਕਤੂਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਰਿਆਣਾ ਵਿਚ ਹੋਈ ਹਾਰ ਲਈ ਤੱਥ ਖੋਜ ਕਮੇਟੀ ਬਣਾਏਗੀ। ਅੱਜ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਰਿਹਾਇਸ਼ ’ਤੇ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਸੱਦੀ ਗਈ ਸੀ। ਜਾਣਕਾਰੀ ਅਨੁਸਾਰ ਇਹ ਕਮੇਟੀ ਹਰਿਆਣਾ ਦੇ ਆਗੂਆਂ ਨਾਲ ਮੁਲਾਕਾਤ ਕਰੇਗੀ ਤੇ ਕਾਂਗਰਸ ਪ੍ਰਧਾਨ ਨੂੰ ਆਪਣੀ ਰਿਪੋਰਟ ਦੇਵੇਗੀ।