ਤ੍ਰਿਪੁਰਾ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ 'ਚ ਹੈ- ਮੁੱਖ ਮੰਤਰੀ ਮਾਨਿਕ ਸਾਹਾ
ਅਗਰਤਲਾ, 9 ਅਕਤੂਬਰ - ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਹਰ ਵਰਗ ਦੇ ਲੋਕ ਦੁਰਗਾ ਪੂਜਾ ਮਨਾਉਂਦੇ ਹਨ। ਲੋਕ ਪੂਜਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਹ ਮੈਂ ਖੁਦ ਦੇਖਿਆ ਹੈ ਜਦੋਂ ਮੈਂ ਪੰਡਾਲਾਂ ਦਾ ਉਦਘਾਟਨ ਕਰਨ ਲਈ ਵੱਖ-ਵੱਖ ਥਾਵਾਂ 'ਤੇ ਗਿਆ ਸੀ। ਤ੍ਰਿਪੁਰਾ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ 'ਚ ਹੈ।