ਰਾਹੋਂ-ਮਾਛੀਵਾੜਾ ਸਤਲੁਜ ਪੁਲ ਦੀ ਸਲੈਬ ਧਸਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਠੱਪ
ਮਾਛੀਵਾੜਾ ਸਾਹਿਬ ( ਲੁਧਿਆਣਾ ) , 9 ਅਕਤੂਬਰ ( ਜੀ. ਐੱਸ. ਚੌਹਾਨ ) - ਮਾਛੀਵਾੜਾ ਅਤੇ ਰਾਹੋਂ ਵਿਚਕਾਰ ਕਰੀਬ ਅੱਠ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸਤਲੁਜ ਪੁਲ ਦੀ ਸਲੈਬ ਧਸਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਇਸ ਸਮੇਂ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਅਸੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਵਲੋਂ ਇਹੀ ਹਦਾਇਤਾਂ ਹਨ ਕਿ ਭਾਰੀ ਵਾਹਨ ਨੂੰ ਪੁਲ ਉੱਪਰੋਂ ਨਾ ਲੰਘਣ ਦਿੱਤਾ ਜਾਵੇ ਅਤੇ ਉਹ ਕਿਸੇ ਹੋਰ ਬਦਲਵੇਂ ਰੂਟ ਰਾਹੀਂ ਆ-ਜਾ ਸਕਦੇ ਹਨ।