JALANDHAR WEATHER

ਦਾਣਾ ਮੰਡੀ ਭੁਲੱਥ ਵਿਖੇ ਆੜ੍ਹਤੀਆ ਯੂਨੀਅਨ ਦੀ ਮੀਟਿੰਗ

ਭੁਲੱਥ (ਕਪੂਰਥਲਾ), 8 ਅਕਤੂਬਰ (ਮਨਜੀਤ ਸਿੰਘ ਰਤਨ)-ਦਾਣਾ ਮੰਡੀ ਭੁਲੱਥ ਵਿਖ਼ੇ ਆੜ੍ਹਤੀਆ ਯੂਨੀਅਨ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਡੀਆਂ ਵਿਚ ਆ ਰਹੀ ਝੋਨੇ ਦੀ ਫਸਲ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਆੜ੍ਹਤੀਆਂ ਵਲੋਂ ਸਰਬਸੰਮਤੀ ਨਾਲ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕੀਤੀ ਗਈ ਕਿ ਉਨ੍ਹਾਂ ਵਲੋਂ ਆਪਣੀ ਝੋਨੇ ਦੀ ਫਸਲ ਸੁਕਾ ਕੇ ਹੀ ਮੰਡੀਆਂ ਵਿਚ ਲਿਆਂਦੀ ਜਾਵੇ ਤਾਂ ਕਿ ਮੰਡੀਆਂ ਵਿਚ ਫਸਲ ਆਉਂਦਿਆਂ ਹੀ ਤੁਲਾਈ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਆਇਆ ਗਿੱਲਾ ਝੋਨਾ ਨਹੀਂ ਤੋਲਿਆ ਜਾਵੇਗਾ। ਜੇਕਰ ਜ਼ਿਮੀਂਦਾਰ ਦੀ ਗਿੱਲੀ ਢੇਰੀ ਖਰਾਬ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਜ਼ਿਮੀਂਦਾਰ ਦੀ ਹੋਵੇਗੀl 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ