JALANDHAR WEATHER

ਦੂਸਰੀ ਵਾਰ ਸਰਬਸੰਮਤੀ ਨਾਲ ਸਰਦਾਰਨੀ ਵਰਿੰਦਰ ਕੌਰ ਮਾਨ ਬਣੇ ਬੱਗਾ ਕਲ਼ਾਂ ਦੇ ਸਰਪੰਚ

ਹਰਸਾ ਛੀਨਾ (ਰਾਜਾਸਾਂਸੀ), 8 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਬੱਗਾ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਏਕੇ ਦਾ ਸਬੂਤ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਨਾਲ ਸਰਦਾਰਨੀ ਵਰਿੰਦਰ ਕੌਰ ਮਾਨ ਪਤਨੀ ਕਿਸਾਨ ਆਗੂ ਤੇਜਬੀਰ ਸਿੰਘ ਮਾਨ ਨੂੰ ਲਗਾਤਾਰ ਦੂਸਰੀ ਵਾਰ ਸਰਪੰਚੀ ਅਹੁਦੇ ਨਾਲ ਨਿਵਾਜਿਆ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵਲੋਂ ਸਮੁੱਚੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਨੌਜਵਾਨ ਆਗੂ ਨਛੱਤਰ ਸਿੰਘ, ਭੁਪਿੰਦਰ ਕੌਰ ਪਤਨੀ ਗੁਰਨਾਮ ਸਿੰਘ ਮੂਲੇਵਾਲੀਆ, ਵਰਿੰਦਰ ਕੌਰ ਪਤਨੀ ਜਗਤਾਰ ਸਿੰਘ, ਭੋਲੀ ਪਤਨੀ ਬਲਬੀਰ ਸਿੰਘ, ਅਮਰਜੀਤ ਕੌਰ ਪਤਨੀ ਸ਼ਿੱਬਾ ਸਿੰਘ, ਰਾਮ ਸਿੰਘ, ਸਾ. ਸਰਪੰਚ ਸਾਧਾ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ