ਪਿੰਡ ਦੋਲੋਵਾਲ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ
ਘੋਗਰਾ (ਹੁਸ਼ਿਆਰਪੁਰ), 8 ਅਕਤੂਬਰ (ਆਰ.ਐੱਸ. ਸਲਾਰੀਆ)-ਬਲਾਕ ਹਾਜ਼ੀਪੁਰ ਅਧੀਨ ਪੈਂਦੇ ਪਿੰਡ ਦੋਲੋਵਾਲ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕਰ ਲਈ, ਜਿਸ ਵਿਚ ਰਾਕੇਸ਼ ਕੁਮਾਰ ਨੂੰ ਸਰਪੰਚ, ਸੁਰੇਸ਼ ਕੁਮਾਰ ਮੈਂਬਰ ਪੰਚਾਇਤ, ਸੁਭਾਸ਼ ਕੁਮਾਰ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਅਨੀਤਾ ਦੇਵੀ ਮੈਂਬਰ ਪੰਚਾਇਤ, ਇਸ਼ਿਆ ਦੇਵੀ ਮੈਂਬਰ ਪੰਚਾਇਤ ਚੁਣ ਲਈ ਗਈ। ਇਸ ਮੌਕੇ ਉਤੇ ਚੁਣੇ ਗਏ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਸੂਝ-ਬੂਝ ਨਾਲ ਸਰਬਸੰਮਤੀ ਹੋਈ ਹੈ। ਅਸੀਂ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਾਂਗੇ।