ਝਨੇੜੀ ਵਾਸੀਆਂ ਨੇ ਸਰਬਸੰਮਤੀ ਨਾਲ ਗੁਰਮੀਤ ਸਿੰਘ ਮੀਤਾ ਨੂੰ ਚੁਣਿਆ ਸਰਪੰਚ
ਭਵਾਨੀਗੜ੍ਹ (ਸੰਗਰੂਰ), 8 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਪਿੰਡ ਵਾਸੀਆਂ ਨੇ ਕਰੀਬ ਸਾਢੇ 4 ਦਹਾਕਿਆਂ ਬਾਅਦ ਸਰਬਸੰਮਤੀ ਕਰਦਿਆਂ ਗੁਰਮੀਤ ਸਿੰਘ ਮੀਤਾ ਨੂੰ ਸਰਪੰਚ ਬਣਾਇਆ ਅਤੇ 5 ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ ਜਦੋਂਕਿ ਪਿੰਡ ਦੇ 4 ਵਾਰਡਾਂ ਵਿਚ ਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪਿੰਡ ਵਾਸੀਆਂ ਜਿਨ੍ਹਾਂ ਵਿਚ ਪਿੰਡ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਝਨੇੜੀ, ਮੇਜਰ ਸਿੰਘ ਝਨੇੜੀ, ਮਾਲਵਿੰਦਰ ਸਿੰਘ ਮਾਲਾ, ਕਰਨੈਲ ਸਿੰਘ, ਬਲਕਾਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਧਿਆਨ ਦਾਸ ਦੀ ਅਗਵਾਈ ਵਿਚ ਡੇਰਾ ਬਾਬਾ ਮਾਧੋ ਦਾਸ ਵਿਖੇ ਪਿੰਡ ਦਾ ਇਕੱਠ ਕਰਦਿਆਂ ਪਿੰਡ ਦੇ ਵਾਸੀਆਂ ਤੋਂ ਹੱਥ ਖੜ੍ਹੇ ਕਰਵਾ ਕੇ ਗੁਰਮੀਤ ਸਿੰਘ ਮੀਤਾ ’ਤੇ ਸਹਿਮਤੀ ਦਿੰਦਿਆਂ ਪਿੰਡ ਦਾ ਸਰਪੰਚ ਬਣਾਇਆ।