ਮੈਂ ਦੇਸ਼ ਵਾਸੀਆਂ ਵਲੋਂ ਦਿੱਤੇ ਪਿਆਰ ਨੂੰ ਰੱਖਾਂਗੀ ਕਾਇਮ- ਵਿਨੇਸ਼ ਫੋਗਾਟ
ਜੀਂਦ, (ਹਰਿਆਣਾ), 8 ਅਕਤੂਬਰ- ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਹਲਕੇ ਤੋਂ ਜਿੱਤਣ ਤੋਂ ਬਾਅਦ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਹਰ ਲੜਕੀ, ਹਰ ਔਰਤ ਦੀ ਲੜਾਈ ਹੈ, ਜੋ ਲੜਨ ਦਾ ਰਸਤਾ ਚੁਣਦੀ ਹੈ। ਇਹ ਹਰ ਸੰਘਰਸ਼, ਸੱਚਾਈ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੇ ਮੈਨੂੰ ਜੋ ਪਿਆਰ ਅਤੇ ਵਿਸ਼ਵਾਸ ਦਿੱਤਾ ਹੈ, ਮੈਂ ਉਸ ਨੂੰ ਕਾਇਮ ਰੱਖਾਂਗੀ।