ਪੰਚਕੁਲਾ ਵਿਚ ਗਿਣਤੀ ਦਾ 11ਵਾਂ ਗੇੜ ਪੂਰਾ, ਭਾਜਪਾ ਉਮੀਦਵਾਰ ਗਿਆਨਚੰਦ ਗੁਪਤਾ ਅੱਗੇ
ਪੰਚਕੁਲਾ, 8 ਅਕਤੂਬਰ- ਪੰਚਕੁਲਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ 11ਵਾਂ ਗੇੜ ਪੂਰਾ ਹੋ ਚੁੱਕਾ ਹੈ। ਇਸ ਅਨੁਸਾਰ ਭਾਜਪਾ ਦੇ ਉਮੀਦਵਾਰ ਗਿਆਨਚੰਦ ਗੁਪਤਾ ਨੂੰ 41692 ਵੋਟ ਮਿਲੇ ਹਨ, ਉਹ 2532 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਥੇ ਹੀ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਬਿਸ਼ਨੋਈ ਨੂੰ 39160 ਵੋਟਾਂ ਮਿਲੀਆਂ ਹਨ। ਜੇ.ਜੇ.ਪੀ. ਨੂੰ 345, ਆਈ.ਐਨ. ਐਲ.ਡੀ. 1481 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਨੋਟਾ ’ਤੇ 738 ਵੋਟਾਂ ਪਾਈਆਂ ਗਈਆਂ ਹਨ।