JALANDHAR WEATHER

ਪਿੰਡ ਚਾਹੜ੍ਹਮਜਾਰਾ ਵਿਖੇ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ

ਉਸਮਾਨਪੁਰ, (ਨਵਾਂਸ਼ਹਿਰ), 7 ਅਕਤੂਬਰ (ਸੰਦੀਪ ਮਝੂਰ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ ਅਤੇ ਬਲਾਕ ਨਵਾਂਸ਼ਹਿਰ ਦੇ ਪਿੰਡ ਚਾਹੜ੍ਹਮਜਾਰਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਚੁਣੀ ਗਈ ਗ੍ਰਾਮ ਪੰਚਾਇਤ ਵਿਚ ਸਤੀਸ਼ ਕੁਮਾਰ ਸਰਪੰਚ, ਆਸ਼ਾ ਰਾਣੀ, ਜਰਨੈਲ ਚੰਦ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਸੁਰਿੰਦਰ ਕੌਰ (ਸਾਰੇ ਪੰਚ) ਆਦਿ ਦਾ ਪਿੰਡ ਦੇ ਪਤਵੰਤਿਆਂ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਚੁਣੇ ਗਏ ਸਮੂਹ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕਰਵਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ