ਟੱਲੇਵਾਲ ਖ਼ੁਰਦ ਵਿਖੇ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
ਟੱਲੇਵਾਲ, (ਬਰਨਾਲਾ), 7 ਅਕਤੂਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਖ਼ੁਰਦ ਵਿਖੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ, ਜਿਸ ਵਿਚ ਕਰਮਜੀਤ ਕੌਰ, ਪਤਨੀ ਮਲਾਗਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ।