JALANDHAR WEATHER

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਪ੍ਰਾਈਵੇਟ ਮੁਲਾਜ਼ਮਾਂ ਲਗਾਇਆ ਧਰਨਾ

ਕੋਟਫ਼ਤੂਹੀ,  (ਹੁਸ਼ਿਆਰਪੁਰ) 7 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਉਪ ਮੰਡਲ ਪਾਲਦੀ ਕੈਪ ਕੋਟਫ਼ਤੂਹੀ ਮੰਡਲ ਵਿਖੇ ਕੰਮ ਕਰਦੇ ਪ੍ਰਾਈਵੇਟ ਮੁਲਾਜ਼ਮਾਂ ਵਲੋਂ ਸਥਾਨਕ ਦਫ਼ਤਰ ਦੇ ਐੱਸ. ਡੀ. ਓ. ਖ਼ਿਲਾਫ਼ ਰੋਸ-ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ। ਪ੍ਰਾਈਵੇਟ ਮੁਲਾਜ਼ਮਾਂ ਨੂੰ ਮਹਿਕਮੇ ਵਲੋਂ ਸੇਫ਼ਟੀ ਕਿੱਟਾਂ ਦਾ ਸਾਮਾਨ ਨਹੀਂ ਦਿੱਤਾ ਗਿਆ, ਫਿਰ ਵੀ ਜ਼ਬਰਦਸਤੀ 11. ਕੇ. ਵੀ. ਫੀਡਰਾਂ ਦੀ ਐੱਚ. ਟੀ. ਲਾਈਨਾਂ ਦਾ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਨ੍ਹਾਂ ਕਰਮਚਾਰੀਆਂ ਵਲੋਂ ਐਚ. ਟੀ. ਲਾਈਨਾਂ ਦਾ ਕੰਮ ਬੰਦ ਕਰਨ ਤੇ ਐੱਸ. ਡੀ. ਓ. ਸਾਹਿਬ ਵਲੋਂ ਜੇ. ਈ. ਨੂੰ ਇਨ੍ਹਾਂ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਲਗਾਉਣ ਲਈ ਕਿਹਾ ਗਿਆ ਤੇ ਇਸ ਦੇ ਨਾਲ ਐੱਸ. ਡੀ. ਓ. ਸਾਹਿਬ ਵਲੋਂ ਕੋਟਫ਼ਤੂਹੀ ਦਫ਼ਤਰ ਤੋਂ ਬਾਹਰ ਪੈਂਦੇ ਚੱਬੇਵਾਲ ਦੇ 11 ਕੇ. ਵੀ. ਫੀਡਰਾਂ ਦੇ ਦਰੱਖਤਾਂ ਦੀ ਕਟਾਈ ਕਰਨ ਨੂੰ ਕਿਹਾ ਗਿਆ, ਜੋ ਇਸ ਦਫ਼ਤਰ ਅਧੀਨ ਨਹੀਂ ਆਉਂਦਾ ਤੇ ਨਾ ਹੀ ਇਸ ਸੰਬੰਧੀ ਕੋਈ ਸੰਬੰਧਿਤ ਦਫ਼ਤਰ ਵਲੋਂ ਕੋਈ ਲਿਖਤੀ ਨੋਟਿਸ ਦਿੱਤਾ ਗਿਆ। ਇਸ ਸੰਬੰਧ ਵਿਚ ਸੀ. ਐਚ. ਵੀ. ਕਾਮਿਆਂ ਵਲੋਂ ਪ੍ਰਧਾਨ ਦਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਧਰਨਾ ਦਿੱਤਾ ਗਿਆ ਤੇ ਰੋਸ ਮੁਜ਼ਾਹਰਾ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ