ਮਹਾਦੇਵ ਐਪ ਨੂੰ ਲੈ ਕੇ ਚੰਦਰ ਅਗਰਵਾਲ ਦੇ ਘਰ ਈ.ਡੀ. ਵਲੋਂ ਛਾਪੇਮਾਰੀ
ਜਲੰਧਰ, 7 ਅਕਤੂਬਰ- ਗੁਰੂ ਤੇਗ ਬਹਾਦਰ ਨਗਰ ’ਚ ਅੱਜ ਸਵੇਰੇ ਚੰਦਰ ਅਗਰਵਾਲ ਦੇ ਘਰ ’ਤੇ ਛਾਪਾ ਮਾਰਿਆ ਗਿਆ ਹੈ। ਸੂਤਰਾਂ ਅਨੁਸਾਰ ਚੰਦਰ ਅਗਰਵਾਲ ਮਸ਼ਹੂਰ ਸੱਟੇਬਾਜ਼ ਹਨ ਅਤੇ ਮਹਾਦੇਵ ਐਪ ਨੂੰ ਲੈ ਕੇ ਈ.ਡੀ. ਨੇ ਇਸ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਐਪ ਨੂੰ ਲੈ ਕੇ ਈ.ਡੀ. ਨੇ ਪਹਿਲਾਂ ਵੀ ਕਈ ਥਾਂਵਾਂ ’ਤੇ ਛਾਪੇਮਾਰੀ ਕੀਤੀ ਹੈ ਤੇ ਏਜੰਸੀ ਵਲੋਂ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਈ.ਡੀ. ਨੇ ਲੁਧਿਆਣਾ ਵਿਚ ਆਪ ਦੇ ਸੰਸਦ ਮੈਂਬਰ ਤੇ ਮਸ਼ਹੂਰ ਵਪਾਰੀ ਅਤੇ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਕਰੀਬੀ ਮੰਨੇ ਜਾਂਦੇ ਹੇਮੰਤ ਸੂਦ ਦੇ ਘਰ ਵੀ ਅੱਜ ਸਵੇਰੇ ਇਸ ਐਪ ਨੂੰ ਲੈ ਕੇ ਛਾਪੇਮਾਰੀ ਕੀਤੀ ਹੈ।