ਇਜ਼ਰਾਈਲ : ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ ਚ ਇਕ ਬਾਰਡਰ ਪੁਲਿਸ ਅਧਿਕਾਰੀ ਦੀ ਮੌਤ, 10 ਜ਼ਖ਼ਮੀ
ਬੀਰਸ਼ੇਬਾ (ਇਜ਼ਰਾਈਲ), 7 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਬੀਰਸ਼ੇਬਾ ਦੇ ਕੇਂਦਰੀ ਬੱਸ ਸਟੇਸ਼ਨ 'ਤੇ ਇਕ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ ਚ ਇਕ ਬਾਰਡਰ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।