JALANDHAR WEATHER

ਪਿੰਡ ਖੜੁੰਜ ਦੇ ਸਰਪੰਚੀ ਤੇ ਪੰਚ ਦੇ ਉਮੀਦਵਾਰਾਂ ਵਲੋਂ ਆਪਣੇ ਨਾਲ ਕੁੱਟਮਾਰ ਹੋਣ ਦੇ ਦੋਸ਼

ਜਲਾਲਾਬਾਦ, (ਫ਼ਾਜ਼ਿਲਕਾ), 4 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਪਿੰਡ ਖੜੁੰਜ ਦੇ ਵਾਸੀ ਅਮਰਿੰਦਰ ਸਿੰਘ ਹੈਪੀ ਸਰਪੰਚ ਅਤੇ ਸਾਥੀਆਂ ਵਲੋਂ ਪੰਚਾਇਤੀ ਚੋਣਾਂ ਲਈ ਫਾਈਲ ਭਰਨ ਮੌਕੇ ਸਥਾਨਕ ਗਰਲਜ਼ ਕਾਲਜ ਅੰਦਰ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਕੁੱਟਮਾਰ ਹੋਣ ਤੇ ਕਾਲਜ ਦੇ ਬਾਹਰ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ। ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਹੈਪੀ ਸਰਪੰਚ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਪਿੰਡ ਦੇ ਸਰਪੰਚ ਸਨ। ਹੁਣ ਆਪਣੇ ਸਾਥੀਆਂ ਦੇ ਨਾਲ ਸਰਪੰਚੀ ਅਤੇ ਪੰਚ ਉਮੀਦਵਾਰਾਂ ਦੇ ਕਾਗ਼ਜ਼ ਭਰਨ ਆਏ ਸੀ। ਸਾਨੂੰ ਸੈਂਟਰ ਦੇ ਅੰਦਰ ਵਿਰੋਧੀ ਧਿਰ ਨੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਬੁਰੀ ਤਰਾਂ ਕੁੱਟਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਸਾਨੂੰ ਧੱਕੇ ਮਾਰੇ ਅਤੇ ਬਾਹਰ ਕੱਢ ਦਿੱਤਾ। ਸਾਡੇ ਸਰਪੰਚੀ ਤੇ ਪੰਚ ਦੀਆਂ ਫਾਈਲਾਂ ਫਾੜ ਦਿੱਤੀਆਂ ਗਈਆਂ। ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਦੀ ਚੁੰਨੀ ਵੀ ਪਾੜ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਸਾਡੇ ਨਾਲ ਧੱਕਾ ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ