JALANDHAR WEATHER

ਸ਼ਾਮ 6 ਵਜੇ ਤੱਕ ਵੀ ਹੋ ਰਹੇ ਨੇ ਨਾਮਜ਼ਦਗੀ ਪੱਤਰ ਦਾਖਲ/ ਪੁਲਿਸ ਪ੍ਰਸ਼ਾਸਨ ਪ੍ਰਬੰਧ ਰਿਹਾ ਨਾਕਾਮ

ਰਾਜਾਸਾਂਸੀ, (ਅੰਮ੍ਰਿਤਸਰ), 4 ਅਕਤੂਬਰ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਰਾਜਾਸਾਂਸੀ ’ਚੋਂ ਦਫ਼ਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਰਾਜਾਸਾਂਸੀ ਬਣਾਏ ਗਏ ਕਲੱਸਟਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਪ੍ਰਸ਼ਾਸਨ ਨਾਕਾਮਯਾਬ ਰਿਹਾ ਹੈ। ਸ਼ਾਮ 6 ਵਜੇ ਤੱਕ ਵੀ ਕਈ ਪੰਚਾਇਤੀ ਚੋਣਾਂ ਦੇ ਉਮੀਦਵਾਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਉਮੀਦਵਾਰਾਂ ਵਲੋ ਕਰੀਬ ਸ਼ਾਮ 6 ਵਜੇ ਆਪਣੇ ਨਾਮਜਦਗੀ ਪੱਤਰ ਦਾਖਲ ਹੋਣ ਤੋਂ ਰਹਿ ਨਾ ਜਾਣ ਕਾਰਨ ਨਾਮਜ਼ਦਗੀ ਦਾਖਲ ਕਰਨ ਵਾਲੇ ਅਮਲੇ ਦੇ ਕਮਰੇ ਵਿਚ ਜ਼ਬਰਦਸਤੀ ਵੜ ਕੇ ਧੱਕਾਮੁੱਕੀ ਕੀਤੀ ਗਈ। ਜਦੋਂ ‘ਅਜੀਤ’ ਦੇ ਪੱਤਰਕਾਰ ਵਲੋਂ ਕਲੱਸਟਰ ਅੰਦਰ ਇਸ ਧੱਕਾਮੁੱਕੀ ਦੀ ਕਵਰੇਜ ਕਰਨੀ ਚਾਹੀ ਤਾਂ ਪੁਲਿਸ ਕਰਮਚਾਰੀਆਂ ਵਲੋਂ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਇਸ ਲਈ ਬਲਾਕ ਚੋਗਾਵਾਂ ਦੀਆਂ ਪੰਚਾਇਤੀ ਚੋਣਾਂ ਲਈ ਪੁੱਜੇ ਉਮੀਦਵਾਰਾਂ ਨੂੰ ਭਾਰੀ ਖੱਜਲ ਖੁਆਰ ਹੋਣਾ। ਪੁਲਿਸ ਵਲੋਂ ਸਹੀ ਢੰਗ ਤਰੀਕੇ ਨਾਲ ਆਪਣਾ ਰੋਲ ਨਾ ਨਿਭਾਅ ਸਕਣ ਕਾਰਨ ਲੋਕਾਂ ਵਿਚ ਸਾਰਾ ਦਿਨ ਹਫੜਾ ਦਫ਼ੜੀ ਲੱਗੀ ਰਹੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਸਮਾਂ ਦੁਪਿਹਰ 3 ਵਜੇ ਤੋਂ ਬਾਅਦ ਵੀ ਕਰੀਬ 50 ਫ਼ੀਸਦੀ ਉਮੀਦਵਾਰ ਖੱਜਲ ਖੁਆਰ ਹੁੰਦੇ ਵੇਖੇ ਗਏ। ਸ਼ਾਮ 6 ਵਜੇ ਤੋਂ ਬਾਅਦ ਵੀ ਉਮੀਦਵਾਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ