JALANDHAR WEATHER

ਪਾਕਿਸਤਾਨ ਜਾਣਗੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ

ਨਵੀਂ ਦਿੱਲੀ, 4 ਅਕਤੂਬਰ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ 15 ਅਤੇ 16 ਅਕਤੂਬਰ ਨੂੰ ਪਾਕਿਸਤਾਨ ਜਾਣਗੇ। ਉਹ ਇਸਲਾਮਾਬਾਦ ਵਿਚ ਐਸ.ਸੀ.ਓ. ਦੇ ਕਾਊਂਸਿਲ ਆਫ਼ ਹੈਡਸ ਆਫ਼ ਗਵਰਮੈਂਟ ਦੀ ਬੈਠਕ ਵਿਚ ਸ਼ਾਮਿਲ ਹੋਣਗੇ। ਦੱਸ ਦੇਈਏ ਕਿ ਇਹ 9 ਸਾਲ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਦਾ ਕੋਈ ਮੰਤਰੀ ਪਾਕਿਤਸਾਨ ਜਾਵੇਗਾ। ਬੁਲਾਰੇ ਨੇ ਕਿਹਾ ਕਿ ਭਾਰਤ ਐਸ.ਸੀ.ਓ. ਦੇ ਚਾਰਟਰ ਨੂੰ ਲੈ ਕੇ ਵਚਨਬੱਧ ਹੈ ਤੇ ਜੈ ਸ਼ੰਕਰ ਦੀ ਯਾਤਰਾ ਦਾ ਵੀ ਇਹ ਹੀ ਕਾਰਨ ਹੈ। ਇਸ ਦਾ ਕੋਈ ਹੋਰ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਦਰਅਸਲ ਪਾਕਿਸਤਾਨ ਨੇ ਬੀਤੀ 29 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ