JALANDHAR WEATHER

ਅਸਲ੍ਹਾ ਧਾਰਕ 5 ਅਕਤੂਬਰ ਤੱਕ ਆਪਣਾ ਅਸਲ੍ਹਾ ਜਮਾਂ ਕਰਵਾਉਣ ਨਹੀਂ ਤਾਂ ਹੋਵੇਗੀ ਕਾਰਵਾਈ

ਅਟਾਰੀ (ਅੰਮ੍ਰਿਤਸਰ ), 4 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ )- ਸਰਹੱਦੀ ਪੁਲਿਸ ਚੌਕੀ ਕਾਹਨਗੜ੍ਹ ਅਧੀਨ ਆਉਂਦੇ ਪਿੰਡ ਮੋਦੇ, ਧਨੋਆ ਕਲਾਂ, ਧਨੋਆ ਖ਼ੁਰਦ , ਪਿੰਡ ਕਾਹਨਗੜ੍ਹ , ਰੋੜਾਂਵਾਲਾ ਕਲਾਂ, ਹਰਦੋ ਰਤਨ, ਅਟੱਲਗੜ੍ਹ, ਕਸਬਾ ਅਟਾਰੀ ਅਤੇ ਪੁਲ ਮੋਰਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਲਾਇਸੰਸੀ ਅਸਲ੍ਹਾ ਹਥਿਆਰ 5 ਅਕਤੂਬਰ ਤੱਕ ਜ਼ਰੂਰੀ ਜਮਾਂ ਕਰਵਾ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ। ਇਨ੍ਹਾਂ ਸਤਰਾਂ ਦਾ ਪ੍ਰਗਟਾਵਾ ਪੁਲਿਸ ਚੌਕੀ ਕਾਹਨਗੜ੍ਹ ਅਟਾਰੀ ਦੇ ਮੁਖੀ ਹਰਜਿੰਦਰ ਸਿੰਘ ਬੱਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਹਨ ਕਿ ਸਰਹੱਦੀ ਪਿੰਡਾਂ ਦੇ ਅਸਲ੍ਹਾ ਧਾਰਕਾਂ ਕੋਲੋਂ ਜਲਦੀ ਤੋਂ ਜਲਦੀ ਲਾਇਸੰਸੀ ਹਥਿਆਰ ਜਮਾਂ ਕਰਵਾਏ ਜਾਣ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ। ਹਰਜਿੰਦਰ ਸਿੰਘ ਬੱਲ ਨੇ ਕਿਹਾ ਕਿ 5 ਅਕਤੂਬਰ ਤੱਕ ਅਸਲ੍ਹਾ ਜਮਾਂ ਨਾ ਕਰਵਾਇਆ ਤਾਂ ਅਸਲ੍ਹਾ ਲਾਇਸੰਸ ਰੱਦ ਕਰਕੇ ਧਾਰਾ 171 ਤਹਿਤ ਮੁਕਦਮਾ ਦਰਜ ਰਜਿਸਟਰ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ