JALANDHAR WEATHER

ਚੱਕੀ ਦਰਿਆ 'ਚ ਪੂਜਾ ਦਾ ਸਾਮਾਨ ਪ੍ਰਵਾਹ ਕਰਨ ਗਏ ਪਿਤਾ-ਪੁੱਤਰ ਡੁੱਬੇ

ਪਠਾਨਕੋਟ, 3 ਅਕਤੂਬਰ (ਸੰਧੂ)-ਪਠਾਨਕੋਟ ਦੀ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਉਤੇ ਸਥਿਤ ਬਸੰਤ ਕਾਲੋਨੀ ਨਿਵਾਸੀ ਪਿਤਾ ਪੁੱਤਰ ਬੀਤੀ ਦੇਰ ਸ਼ਾਮ ਹਿਮਾਚਲ ਵਾਲੇ ਪਾਸੇ ਭਦਰੋਆ ਵਿਖੇ ਪੂਜਾ ਦੀ ਸਮੱਗਰੀ ਪ੍ਰਵਾਹ ਕਰਨ ਚੱਕੀ ਦਰਿਆ ਵਿਖੇ ਗਏ ਸੀ, ਜਿਥੇ ਸਮੱਗਰੀ ਪ੍ਰਵਾਹ ਕਰਨ ਮੌਕੇ ਦੋਵੇਂ ਪਿਤਾ-ਪੁੱਤਰ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਤਾ ਦੀ ਲਾਸ਼ ਅੱਜ ਸਵੇਰੇ ਹੀ ਐਨ.ਡੀ.ਆਰ.ਐਫ. ਟੀਮ ਅਤੇ ਪੁਲਿਸ ਨੇ ਬਰਾਮਦ ਕਰ ਲਈ ਹੈ, ਜਦੋਂਕਿ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਦਰਿਆ ਵਿਚ ਪੁੱਤਰ ਦੀ ਭਾਲ ਜਾਰੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਪਿਤਾ-ਪੁੱਤਰ ਪੂਜਾ ਸਮੱਗਰੀ ਪ੍ਰਵਾਹ ਕਰਨ ਲਈ ਘਰ ਤੋਂ ਚੱਕੀ ਦਰਿਆ ਆਏ ਸਨ ਪਰ ਕਈ ਘੰਟੇ ਬੀਤਣ 'ਤੇ ਵੀ ਜਦੋਂ ਉਹ ਘਰ ਨਹੀਂ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਰਹਿੰਦੇ ਲੋਕਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਦਰਿਆ ਦੇ ਕੰਢੇ ਉਸ ਦਾ ਸਕੂਟਰ ਦੇਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਐਨ.ਡੀ.ਆਰ.ਐਫ. ਟੀਮ ਨਾਲ ਮਿਲ ਕੇ ਚੱਕੀ ਦਰਿਆ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਉਨ੍ਹਾਂ ਨੇ ਪਿਤਾ ਵਿਨੈ ਮਹਾਜਨ ਦੀ ਲਾਸ਼ ਬਰਾਮਦ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਪੂਜਾ ਸਮੱਗਰੀ ਵਿਸਰਜਨ ਕਰਨ ਸਮੇਂ ਤਿਲਕਣ ਕਾਰਨ ਵਾਪਰਿਆ ਜਾਪਦਾ ਹੈ। ਐਨ. ਡੀ. ਆਰ. ਐਫ. ਦੀ ਟੀਮ ਅਜੇ ਵੀ ਵਿਨੈ ਮਹਾਜਨ ਦੇ ਬੇਟੇ ਉਜਾਸ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਇੰਦੌਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਡਮਟਾਲ ਦੀ ਪੁਲਿਸ ਨੇ ਗੋਤਾਖੋਰਾਂ ਅਤੇ ਐਨ. ਡੀ. ਆਰ. ਐਫ. ਦੀ ਮਦਦ ਨਾਲ ਦਰਿਆ 'ਚ ਪਿਤਾ ਵਿਨੈ ਕੁਮਾਰ ਅਤੇ ਉਸਦੇ ਪੁੱਤਰ ਉਜਾਸ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ 'ਚ ਪਿਤਾ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਪੁੱਤਰ ਦੀ ਭਾਲ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ