ਹਰਿਆਣਾ ਵਿਧਾਨ ਸਭਾ ਚੋਣਾਂ : ਸਾਨੂੰ ਜਨਤਾ ਦਾ ਮਿਲ ਰਿਹੈ ਭਰਪੂਰ ਸਮਰਥਨ - ਅਨਿਲ ਵਿੱਜ
ਅੰਬਾਲਾ (ਹਰਿਆਣਾ), 3 ਅਕਤੂਬਰ-ਹਰਿਆਣਾ ਦੇ ਸਾਬਕਾ ਮੰਤਰੀ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿੱਜ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ। ਜੋ ਲੋਕ ਮੇਰੇ ਨਾਲ ਹਨ, ਉਹ ਅਸਲੀ ਹਨ। ਸਾਰੇ ਅੰਬਾਲਾ ਛਾਉਣੀ ਦੇ ਵੋਟਰ ਹਨ। ਜਦੋਂਕਿ ਜੋ ਮੇਰੇ ਵਿਰੋਧੀਆਂ ਨਾਲ ਹਨ, ਉਨ੍ਹਾਂ ਨੂੰ ਪੈਸੇ ਦੇ ਕੇ ਲਿਆਂਦਾ ਗਿਆ ਹੈ।