JALANDHAR WEATHER

ਸੁਪਰੀਮ ਕੋਰਟ ਵਿਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਨਾਲ ਜੁੜੀਆਂ ਪਟੀਸ਼ਨਾਂ ’ਤੇ ਅੱਜ ਹੋਵੇਗੀ ਸੁਣਵਾਈ

ਨਵੀਂ ਦਿੱਲੀ, 5 ਅਗਸਤ- ਸੁਪਰੀਮ ਕਰੋਟ ਅੱਜ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਨਾਲ ਜੁੜੀਆਂ ਦੋ ਪਟੀਸ਼ਨਾਂ ’ਤੇ ਸੁਣਵਾਈ ਕਰੇਗੀ। ਇਕ ਪਟੀਸ਼ਨ ਸੀ.ਬੀ.ਆਈ. ਦੀ ਜਾਂਚ ਵਾਲੇ ਭ੍ਰਿਸ਼ਟਾਚਾਰ ਮਾਮਲੇ ਵਿਚ ਹੈ ਅਤੇ ਦੂਜੀ ਪਟੀਸ਼ਨ ਈ.ਡੀ. ਦੀ ਜਾਂਚ ਵਾਲੇ ਮਨੀ ਲਾਂਡਰਿੰਗ ਮਾਮਲੇ ਵਿਚ ਹੈ। ਦੋਵੇਂ ਪਟੀਸ਼ਨਾਂ ਸ਼ਰਾਬ ਨੀਤੀ ਕੇਸ ਵਿਚ ਜ਼ਮਾਨਤ ਨਾਲ ਸੰਬੰਧਿਤ ਹਨ। ਦੱਸ ਦੇਈਏ ਕਿ ਬੀਤੀ 29 ਜੁਲਾਈ ਨੂੰ ਹੋਈ ਸੁਣਵਾਈ ਵਿਚ ਈ.ਡੀ. ਨੇ ਆਪਣਾ ਜਵਾਬੀ ਹਲਫ਼ਨਾਮਾ ਦਾਇਰ ਕਰਨ ਲਈ ਸਮਾਂ ਮੰਗਿਆ ਸੀ, ਇਸ ਤੋਂ ਬਾਅਦ ਇਹ ਸੁਣਵਾਈ 5 ਅਗਸਤ ਤੱਕ ਟਾਲ ਦਿੱਤੀ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ