ਪੂਰਬੀ ਨਿਪਾਲ 'ਚ 4.2 ਤੀਬਰਤਾ ਦਾ ਆਇਆ ਭੁਚਾਲ
ਕਾਠਮੰਡੂ ,4 ਅਗਸਤ - ਪੂਰਬੀ ਨਿਪਾਲ ਦੇ ਤਾਪਲੇਜੁੰਗ ਜ਼ਿਲ੍ਹੇ ਵਿਚ 4.2 ਤੀਬਰਤਾ ਦਾ ਭੁਚਾਲ ਆਇਆ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਜਾਂ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਰਾਸ਼ਟਰੀ ਭੁਚਾਲ ਨਿਗਰਾਨੀ ਕੇਂਦਰ ਦੇ ਅਨੁਸਾਰ, ਭੁਚਾਲ ਦਾ ਕੇਂਦਰ ਅਨਖੋਪ ਵਿਚ ਸੀ। ਕਿਹਾ ਗਿਆ ਹੈ ਕਿ ਸ਼ਾਮ 4:04 ਵਜੇ ਦਰਜ ਕੀਤੇ ਗਏ ਭੁਚਾਲ ਦੇ ਝਟਕੇ ਗੁਆਂਢੀ ਪੰਜਥਰ ਜ਼ਿਲ੍ਹੇ ਵਿਚ ਵੀ ਮਹਿਸੂਸ ਕੀਤੇ ਗਏ।