JALANDHAR WEATHER

ਖੜਕਵਾਸਲਾ ਡੈਮ ਹੋਇਆ ਓਵਰਫਲੋ, ਸਾਰੇ ਗੇਟ ਖੋਲ੍ਹੇ, ਪਿੰਡਾਂ 'ਚ ਅਲਰਟ

ਪੁਣੇ,4 ਅਗਸਤ - ਪੁਣੇ ਜ਼ਿਲ੍ਹੇ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰੀ ਮੀਂਹ ਕਾਰਨ ਚਸਕਮਾਨ, ਖੜਕਵਾਸਲਾ, ਮੁਲਸ਼ੀ ਅਤੇ ਪਵਾਨਾ ਡੈਮਾਂ ਵਿਚ ਪਾਣੀ ਇਕਦਮ ਵਧ ਗਿਆ ਹੈ। ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਐਕਸ ਉਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਨੇੜੇ ਦੇ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਖੜਕਵਾਸਲਾ ਡੈਮ ਓਵਰਫਲੋ ਹੋ ਕੇ ਵਹਿਣ ਲੱਗਾ ਹੈ। ਖ਼ਤਰੇ ਨੂੰ ਦੇਖਦੇ ਹੋਏ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਰੈਸਕਿਊ ਟੀਮਾਂ ਨੂੰ ਮੌਕੇ ਉਤੇ ਤਾਇਨਾਤ ਕਰ ਦਿੱਤਾ ਗਿਆ ਹੈ। ਨੇੜਲੇ ਇਲਾਕਿਆਂ ਵਿਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ