ਜਗਰਾਓਂ ਰੇਲਵੇ ਦਾ ਫਾਟਕ ਟੁੱਟਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ
ਜਗਰਾਓਂ, 7 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਓਂ ਰੇਲਵੇ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜਗਰਾਓਂ ਦੇ ਸੇਰਪਰ ਰੋਡ ਫਾਟਕਾਂ 'ਤੇ ਉਸ ਵੇਲੇ ਵੱਡੀ ਘਟਨਾ ਵਾਪਰਨ ਤੋਂ ਟਲ ਗਈ ਜਦੋਂ ਰੇਲ ਗੱਡੀ ਲੰਘਣ ਤੋਂ ਬਾਅਦ ਰੇਲਵੇ ਫਾਟਕ ਟੁੱਟ ਗਿਆ। ਇਸ ਘਟਨਾ ਵਿਚ ਜਗਰਾਓਂ ਨੇੜਲੇ ਪਿੰਡ ਗਾਲਿਬ ਕਲਾਂ ਦੇ ਗੁਰਜੀਤ ਸਿੰਘ ਦੇ ਸਿਰ ਵਿਚ ਟੁੱਟਿਆ ਫਾਟਕ ਵੱਜਾ ਤੇ ਉਸਨੂੰ ਗੰਭੀਰ ਸੱਟ ਵੱਜੀ। ਪੀੜਤ ਗੁਰਜੀਤ ਸਿੰਘ ਦੇ ਭਰਾ ਗੁਲਮੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਗੁਰਜੀਤ ਸਿੰਘ ਪੈਦਲ ਬਾਜ਼ਾਰ ਨੂੰ ਜਾ ਰਿਹਾ ਸੀ ਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਅਚਨਚੇਤ ਵਾਪਰੇ ਇਸ ਹਾਦਸੇ ਦੌਰਾਨ ਭਾਵੇਂ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
;
;
;
;
;
;
;
;