ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਖ਼ਤਮ-ਸੂਤਰ
ਨਵੀਂ ਦਿੱਲੀ, 7 ਸਤੰਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਆਈ.ਏ.ਐਸ. (ਪ੍ਰੋਬੇਸ਼ਨ) ਨਿਯਮ, 1954 ਦੇ ਨਿਯਮ 12 ਦੇ ਤਹਿਤ ਪੂਜਾ ਮਨੋਰਮਾ ਦਿਲੀਪ ਖੇਡਕਰ, ਆਈ.ਏ.ਐਸ. ਪ੍ਰੋਬੇਸ਼ਨਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਡਿਸਚਾਰਜ ਕਰ ਦਿੱਤਾ ਹੈ।