ਬੀ.ਐਸ.ਐਫ. ਵਲੋਂ ਪਾਕਿਸਤਾਨੀ ਡ੍ਰੋਨ ਸਮੇਤ ਇਕ ਪੈਕਟ ਹੈਰੋਇਨ ਬਰਾਮਦ
ਖੇਮਕਰਨ, 6 ਅਗਸਤ (ਰਾਕੇਸ਼ ਬਿੱਲਾ)-ਬੀ. ਐਸ. ਐਫ. ਦੀ 103 ਬਟਾਲੀਅਨ ਨੇ ਸੀਮਾ ਚੌਕੀ ਕਾਲੀਆ ਅਧੀਨ ਪੇਂਡੂ ਸਰਹੱਦੀ ਇਲਾਕੇ ਵਿਚੋਂ ਸਰਚ ਦੌਰਾਨ ਪਾਕਿਸਤਾਨ ਤਰਫੋਂ ਆਏ ਇਕ ਡ੍ਰੋਨ ਸਮੇਤ ਇਕ ਹੈਰੋਇਨ ਦੇ ਪੈਕਟ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਦੇ ਪੈਕਟ ਵਿਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਾਕਿਸਤਾਨ ਤਰਫੋਂ ਇਕ ਡ੍ਰੋਨ ਦੀ ਮੂਵਮੈਟ ਤਾਇਨਾਤ ਜਵਾਨਾਂ ਨੇ ਨੋਟ ਕੀਤੀ। ਜਦੋਂ ਇਲਾਕੇ ਦੀ ਤਲਾਸ਼ੀ ਕੀਤੀ ਤਾਂ ਖੇਤਾਂ ਵਿਚ ਡਿੱਗਾ ਪਿਆ ਚੀਨ ਦਾ ਬਣਿਆ ਇਕ ਡ੍ਰੋਨ ਬਰਾਮਦ ਹੋਇਆ, ਜਿਸ ਨਾਲ ਬੰਨ੍ਹੇ ਹੋਏ ਲਾਲ ਰੰਗ ਦੇ ਪੈਕਟ ਵਿਚੋਂ ਕਰੀਬ 500 ਗ੍ਰਾਮ ਹੈਰੋਇਨ ਬਰਾਮਦ ਹੋਈ।