19 ਅਗਸਤ ਤੇ ਰੱਖੜ ਪੁੰਨਿਆ 'ਤੇ ਹੋਵੇਗੀ ਅਹਿਮ ਕਾਨਫਰੰਸ - ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 6 ਅਗਸਤ-ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 19 ਅਗਸਤ ਤੇ ਰੱਖੜ ਪੁੰਨਿਆ 'ਤੇ ਸਿਆਸੀ ਕਾਨਫਰੰਸ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਅਤੇ ਫਿਰ ਪਾਰਟੀ ਦੇ ਲੰਬੇ ਸਮੇਂ ਦੇ ਭਵਿੱਖ ਦੇ ਏਜੰਡੇ ਨੂੰ ਤਿਆਰ ਕਰਨ ਲਈ ਨਵੰਬਰ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ 3 ਦਿਨਾ ਡੈਲੀਗੇਟ ਸੈਸ਼ਨ ਰੱਖੇਗਾ।