JALANDHAR WEATHER

ਕਾਂਗਰਸ ਹਾਈਕਮਾਂਡ ਦੀ ਵੱਡੀ ਕਾਰਵਾਈ : ਪਾਰਟੀ 'ਚੋਂ 3 ਆਗੂ ਕੱਢੇ

ਮਾਛੀਵਾੜਾ ਸਾਹਿਬ, 6 ਅਗਸਤ (ਮਨੋਜ ਕੁਮਾਰ)-ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮਾਮਿਆਂ ਤੇਜਿੰਦਰ ਸਿੰਘ ਕੂੰਨਰ ਤੇ ਰਾਜਵੰਤ ਸਿੰਘ ਕੂੰਨਰ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਵਿਚੋਂ ਕੱਢ ਦਿੱਤਾ ਹੈ। ਅਸਲ ਵਿਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਆਗੂਆਂ ਨੇ ਆਪਣੇ ਭਾਣਜੇ ਦੀ ਜਿੱਤ ਲਈ ਘਰ-ਘਰ ਵੋਟ ਮੰਗੀ ਸੀ ਜਦੋਂਕਿ ਇਸ ਪਰਿਵਾਰ ਦਾ ਕਾਂਗਰਸ ਪਾਰਟੀ ਨਾਲ ਕਾਫੀ ਪੁਰਾਣਾ ਸੰਬੰਧ ਹੋਣ ਦੇ ਨਾਲ-ਨਾਲ ਤੇਜਿੰਦਰ ਕੂੰਨਰ ਪ੍ਰਦੇਸ਼ ਜਨਰਲ ਸਕੱਤਰ ਵੀ ਹਨ। ਇਸ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਸੀ. ਵਿੰਗ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਮਾਣੇਵਾਲ ਨੂੰ ਵੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ