JALANDHAR WEATHER

ਜਲੰਧਰ ਜ਼ਿਮਨੀ ਚੋਣ ਦੌਰਾਨ ਪੁਲਿਸ ਨੇ ਬੂਥਾਂ ਦੀ ਕੀਤੀ ਚੈਕਿੰਗ

ਜਲੰਧਰ, 10 ਜੁਲਾਈ (ਮਨਜੋਤ ਸਿੰਘ)-ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਚੋਣ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸਵਪਨ ਸ਼ਰਮਾ ਆਈ.ਪੀ.ਐਸ., ਪੁਲਿਸ ਕਮਿਸ਼ਨਰ ਜਲੰਧਰ ਨੇ ਖੁਦ ਫੀਲਡ ਵਿਚ ਪਹੁੰਚ ਕੇ ਤਾਇਨਾਤ ਡਿਊਟੀਆਂ ਦੀ ਚੈਕਿੰਗ ਕੀਤੀ। ਪੁਲਿਸ ਕਮਿਸ਼ਨਰ ਦੇ ਸਖ਼ਤ ਨਿਰੀਖਣ ਦੌਰਾਨ ਪੱਛਮੀ ਹਲਕੇ ਦੇ ਹਰ ਪੋਲਿੰਗ ਸਟੇਸ਼ਨ ਅਤੇ ਨਾਕਾ ਪੁਆਇੰਟ ਨਿਗਰਾਨੀ ਹੇਠ ਆਏ। ਸੀ.ਪੀ. ਜਲੰਧਰ ਵਲੋਂ ਸਾਰੇ ਪੁਆਇੰਟਾਂ ਅਤੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿਥੇ ਉਨ੍ਹਾਂ ਨੇ ਚੋਣਾਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਪੁਖਤਾ ਹਦਾਇਤਾਂ ਦਿੱਤੀਆਂ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ