JALANDHAR WEATHER

ਪਿਓ ਪੁੱਤਰ ਢਾਈ ਕਿੱਲੋ ਅਫ਼ੀਮ ਸਮੇਤ ਕਾਬੂ

ਅਟਾਰੀ, ਅੰਮ੍ਰਿਤਸਰ 6 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵਲੋਂ ਸਾਰੇ ਉੱਚ ਅਫ਼ਸਰਾਂ ਅਤੇ ਮੁੱਖ ਅਫ਼ਸਰਾਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆਂ ਹਦਾਇਤਾਂ ’ਤੇ ਸੀ.ਆਈ.ਏ ਸਟਾਫ਼ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਉਨ੍ਹਾਂ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਾਜਨਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡੰਡੇ ਥਾਣਾ ਘਰਿੰਡਾ ਅਤੇ ਬਲਦੇਵ ਸਿੰਘ ਪੁੱਤਰ ਸਲਵੰਤ ਸਿੰਘ ਵਾਸੀ ਡੰਡੇ ਥਾਣਾ ਘਰਿੰਡਾ ਦੋਵੇਂ ਪਿਓ ਪੁੱਤਰ ਨੂੰ 2 ਕਿੱਲੋ 500 ਗ੍ਰਾਮ ਅਫ਼ੀਮ ਅਤੇ ਇਕ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ