JALANDHAR WEATHER

ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਵਿਖੇ ਨਿਹੰਗ ਸਿੰਘ ਦਾ ਹੋਇਆ ਕਤਲ

ਬਰਨਾਲਾ/ਰੂੜੇਕੇ ਕਲਾਂ, 1 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਵਿਖੇ ਪਿਛਲੀ ਰਾਤ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਕਾਹਨੇਕੇ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਕੱਤਰ ਜਾਣਕਾਰੀ ਅਨੁਸਾਰ ਨਿਹੰਗ ਸਿੰਘ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਆਪਣੇ ਘਰ ਬਣਾਈ ਨਿਹੰਗ ਛਾਉਣੀ ਵਿਚ ਆਪਣੇ ਘਰ ਰਾਤ ਸਮੇਂ ਸੁੱਤਾ ਪਿਆ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦਾ ਬੇਰਹਿਮੀ ਨਾਲ ਗਲੇ ’ਤੇ ਤੇਜਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ ਹੈ। ਉਕਤ ਪਿੰਡ ਵਿਚ ਕੁਝ ਸਮਾਂ ਪਹਿਲਾਂ ਬੁੱਢਾ ਦਲ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦਾ ਵੀ ਪਿੰਡ ਦੀ ਧਰਮਸ਼ਾਲਾ ਵਿਚ ਕਤਲ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ