JALANDHAR WEATHER

ਹਾਥਰਸ ਹਾਦਸਾ: ਭਾਜੜ ਤੋਂ ਬਾਅਦ ‘ਭੋਲੇ ਬਾਬਾ’ ਫ਼ਰਾਰ, ਭਾਲ ’ਚ ਲੱਗੀ ਪੁਲਿਸ

ਲਖਨਊ, 3 ਜੁਲਾਈ- ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਸਤਿਸੰਗ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਭੋਲੇ ਬਾਬਾ ਫ਼ਰਾਰ ਹੋ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦੋਂ ਸ਼ਰਧਾਲੂ ਭੋਲੇ ਬਾਬਾ ਦੇ ਕਾਫ਼ਲੇ ਦੇ ਪਿੱਛੇ ਮੱਥਾ ਟੇਕਣ ਲਈ ਭੱਜੇ ਸਨ ਤੇ ਬਾਬੇ ਦੇ ਸੇਵਕਾਂ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਭਾਜੜ ਮੱਚ ਗਈ ਅਤੇ ਸੈਂਕੜਾਂ ਲੋਕਾਂ ਦੀ ਮੌਤ ਹੋ ਗਈ। ਪੁਲਿਸ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸੇ ਕੜੀ ਤਹਿਤ ਪੁਲਿਸ ਮੈਨਪੁਰੀ ਆਸ਼ਰਮ ਵੀ ਪੁੱਜੀ। ਘਟਨਾ ਵਾਲੀ ਥਾਂ ’ਤੇ ਫ਼ੌਰੈਂਸਿਕ ਟੀਮਾਂ ਅਤੇ ਡੌਗ ਸਕੁਐਡ ਮੌਜੂਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ