JALANDHAR WEATHER

ਐਨ.ਟੀ. ਏ. ਨੇ ਨੀਟ ਦੀ ਮੁੜ ਹੋਈ ਪ੍ਰੀਖਿਆ ਦੇ ਐਲਾਨੇ ਨਤੀਜੇ

ਨਵੀਂ ਦਿੱਲੀ, 1 ਜੁਲਾਈ- ਨੈਸ਼ਨਲ ਟੈਸਟਿੰਗ ਏਜੰਸੀ ਨੇ 23 ਜੂਨ ਨੂੰ ਹੋਈ ਮੁੜ ਪ੍ਰੀਖਿਆ ਲਈ ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ (ਨੀਟ) ਯੂ.ਜੀ. ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। 5 ਮਈ ਦੀ ਪ੍ਰੀਖਿਆ ਵਿਚ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1,563 ਉਮੀਦਵਾਰਾਂ ਲਈ ਨੀਟ ਵਲੋਂ ਮੁੜ-ਪ੍ਰੀਖਿਆ ਦਾ ਐਲਾਨ ਕੀਤਾ ਗਿਆ ਸੀ, ਹਾਲਾਂਕਿ 750 ਉਮੀਦਵਾਰਾਂ ਨੇ ਪ੍ਰੀਖਿਆ ਨਹੀਂ ਦਿੱਤੀ ਸੀ। ਵਿਆਪਕ ਵਿਵਾਦ ਅਤੇ ਸੁਪਰੀਮ ਕੋਰਟ ਵਲੋਂ ਨੀਟ 2024 ਦੇ ਨਤੀਜਿਆਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਲਈ ਐਨ.ਟੀ.ਏ. ਨੇ ਦੁਬਾਰਾ ਪ੍ਰੀਖਿਆ ਦਾ ਐਲਾਨ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ