JALANDHAR WEATHER

ਬੀਤ ਇਲਾਕੇ ਦੇ ਅਠ ਪਿੰਡਾਂ ਦੀ ਵਾਟਰ ਸਪਲਾਈ 5 ਦਿਨਾਂ ਤੋਂ ਠੱਪ

ਬੀਣੇਵਾਲ, 26 ਜੂਨ, (ਬੈਜ ਚੌਧਰੀ)-ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿਚ ਪੈਂਦੇ 8 ਪਿਡਾਂ,ਸੀਹਵਾਂ,ਸੱਖੋਵਾਲ,ਕੰਬਾਲਾ,ਹੈਬੋਵਾਲ, ਆਦਰਸ਼ ਨਗਰ, ਅੰਬੇਦਕਰ ਨਗਰ, ਟੱਬਾ ਅਤੇ ਹਰਵਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ 5 ਦਿਨਾਂ ਤੋਂ ਠੱਪ ਹੋਣ ਕਾਰਣ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਐਕਸੀਅਨ ਰਾਜੀਵ ਕੁਮਾਰ ਅਤੇ ਐਸ.ਡੀ.ਓ ਜੋਗਿੰਦਰ ਪਾਲ ਨੇ ਫ਼ੌਨ ਨਹੀਂ ਚੁੱਕਿਆ। ਜੇ.ਈ ਸਕੀਮ ਸ਼ਰਮਾ ਨੇ ਦੱਸਿਆ ਕਿ ਹਰੀਪੁਰ ਸਕੀਮ ਦੀ ਮੋਟਰ ਸੜ ਗਈ ਹੈ।ਐਕਸੀਅਨ ਛੁੱਟੀ ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਮੋਟਰ ਨਵੀਂ ਪਾ ਕੇ ਹੀ ਸਪਲਾਈ ਹੋ ਸਕਦੀ ਹੈ।ਲੋਕੀਂ ਆਪਣੇ ਖਰਚ ਤੇ ਟੈਂਕਰਾਂ ਨਾਲ ਪਾਣੀ ਮੰਗਵਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ