JALANDHAR WEATHER

ਭਾਰਤ ਪਾਕਿ ਸਰਹੱਦ ਜ਼ੀਰੋ ਰੇਖਾ ਨਜ਼ਦੀਕ ਦਿਖੇ 2 ਸ਼ੱਕੀ ਵਿਅਕਤੀ

ਬਮਿਆਲ, 25 (ਰਾਕੇਸ਼ ਸ਼ਰਮਾ)- ਭਾਰਤ ਪਾਕਿ ਸਰਹੱਦ ਜ਼ੀਰੋ ਰੇਖਾ ਦੇ ਨਜ਼ਦੀਕ ਬੀਤੀ ਰਾਤ ਡੇਢ ਵਜੇ ਦੇ ਕਰੀਬ ਦੋ ਸ਼ੱਕੀ ਵਿਅਕਤੀ ਦੇਖੇ ਜਾਣ ’ਤੇ ਪੁਲਿਸ ਪ੍ਰਸ਼ਾਸਨ ’ਚ ਹਲਚਲ ਮਚ ਗਈ ਹੈ। ਭਾਰਤ-ਪਾਕਿ ਤੋਂ 7 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਕੋਟ ਭੱਟੀਆਂ ਵਿਖੇ ਸਥਿਤ ਅਮਿਤ ਮਹਾਜਨ ਦੇ ਫਾਰਮ ਹਾਊਸ ਜਿੱਥੇ ਇਕ ਮਜ਼ਦੂਰ ਵਲੋਂ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਵਲੋਂ ਕਾਲੇ ਰੰਗ ਦੀ ਯੂਨੀਫਾਰਮ ਪਾਈ ਹੋਈ ਸੀ, ਉਹ ਦੇਖੇ ਗਏ। ਜਿਸ ਤੋਂ ਬਾਅਦ ਸਰਹੱਦ ਅੰਦਰ ਸਾਰੀਆਂ ਹੀ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ ਹਨ ਅਤੇ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਹੇਸ਼ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਰਾਤ ਕਰੀਬ 1.30 ਵਜ਼ੇ 2 ਸ਼ੱਕੀ ਵਿਅਕਤੀ ਆਏ, ਜਿਨ੍ਹਾਂ ਨੇ ਉਸ ਕੋਲੋਂ ਰੋਟੀ ਖਾਧੀ ਤੇ ਬਾਅਦ ਵਿਚ ਉਸ ਨੂੰ ਇਹ ਕਹਿ ਕੇ ਚੱਲੇ ਗਏ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ। ਇਸ ਘਟਨਾ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਨੂੰ ਪਤਾ ਲੱਗਣ ’ਤੇ ਬੀ.ਐਸ.ਐਫ਼., ਪੰਜਾਬ ਪੁਲਿਸ, ਡਾਗ ਸਕੁਐਡ ਟੀਮਾਂ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਪੁਲਿਸ ਵਲੋਂ ਬਾਰੀਕੀ ਨਾਲ ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਹਾਈ ਅਲਰਟ ’ਤੇ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ