JALANDHAR WEATHER

ਭਾਰਤ ਅਤੇ ਅਮਰੀਕਾ ਨੇ ਜੈਵਲਿਨ ਐਂਟੀ-ਟੈਂਕ ਮਿਜ਼ਾਈਲਾਂ ਦੇ ਸਹਿ-ਉਤਪਾਦਨ 'ਤੇ ਕੀਤੀ ਚਰਚਾ

ਨਵੀਂ ਦਿੱਲੀ, 24 ਜੂਨ (ਏਜੰਸੀ)-ਭਾਰਤ ਅਤੇ ਅਮਰੀਕਾ ਨੇ ਭਾਰਤੀ ਫ਼ੌਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ 'ਚ ਅਮਰੀਕੀ ਜੈਵਲਿਨ ਮਿਜ਼ਾਈਲਾਂ ਦੇ ਸਹਿ-ਉਤਪਾਦਨ 'ਤੇ ਚਰਚਾ ਕੀਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲਾਂ ਦੇ ਸੰਯੁਕਤ ਉਤਪਾਦਨ 'ਤੇ ਚਰਚਾ ਹਾਲ ਹੀ ਵਿਚ ਅਮਰੀਕਾ ਭਾਰਤ ਦੇ ਉੱਚ ਪੱਧਰੀ ਦੌਰੇ ਦੌਰਾਨ ਹੋਈ ਸੀ।ਭਾਰਤ ਅਤੇ ਅਮਰੀਕਾ ਮਿਲਟਰੀ ਸਾਜ਼ੋ-ਸਾਮਾਨ ਦੇ ਸਾਂਝੇ ਉਤਪਾਦਨ ਸਮੇਤ ਆਪਣੇ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਨਵੀਨਤਮ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਲਈ ਫੌਜ ਦੀ ਜ਼ਰੂਰਤ ਕਾਫੀ ਮਹੱਤਵਪੂਰਨ ਹੈ ਅਤੇ ਫੋਰਸ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਮਰਜੈਂਸੀ ਖ਼ਰੀਦ ਤਹਿਤ ਸੀਮਤ ਗਿਣਤੀ ਵਿਚ ਇਜ਼ਰਾਈਲੀ ਸਪਾਈਕ ਏ.ਟੀ.ਜੀ.ਐਮ. ਹਾਸਿਲ ਕਰਨੇ ਪਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ