JALANDHAR WEATHER

ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ

ਨਵੀਂ ਦਿੱਲੀ, 24 ਜੂਨ- ਬੀ.ਸੀ.ਸੀ.ਆਈ. ਨੇ ਜ਼ਿੰਬਾਬਵੇ ਦੌਰੇ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਇਸ ਦੌਰੇ ‘ਤੇ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਟੀ-20 ਮੈਚ 6 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ। ਰਿਆਨ ਪਰਾਗ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਅਤੇ ਤੁਸ਼ਾਰ ਦੇਸ਼ਪਾਂਡੇ ਨੂੰ ਪਹਿਲੀ ਵਾਰ ਟੀਮ ਵਿਚ ਮੌਕਾ ਮਿਲਿਆ ਹੈ। ਬੀ.ਸੀ.ਸੀ.ਆਈ. ਨੇ ਇਨ੍ਹਾਂ ਖਿਡਾਰੀਆਂ ਨੂੰ ਆਈ.ਪੀ.ਐਲ. 2024 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ